COVID-19 (ਕੋਵਿਡ-19) ਦੇ ਦੌਰਾਨ ਨਿਊਹੈਮ ਨੂੰ ਸੁਰੱਖਿਅਤ ਰੱਖਣਾ
COVID-19, ਅਤੇ ਪ੍ਰਤੀਕਿਰਿਆ ਵਿੱਚ ਕੀਤੇ ਗਏ ਉਪਾਅ, ਨਿਊਹੈਮ ਵਿੱਚ ਸਾਨੂੰ ਸਾਰਿਆਂ ਨੂੰ ਪ੍ਰਭਾਵਿਤ ਕਰਨਾ ਜਾਰੀ ਰੱਖਦੇ ਹਨ।
COVID-19 ਦੇ ਬਾਰੇ ਆਧੁਨਿਕ ਸਲਾਹ ਤੇ ਅਪ ਟੂ ਡੇਟ ਰਹਿਣ ਲਈ COVID-19 ਹੈਲਥ ਚੈੰਪਿਯੰਸ ਨੈਟਵਰਕ ਹਜ਼ਾਰਾਂ ਨਿਊਹੈਮ ਨਿਵਾਸੀਆਂ ਨੂੰ ਸਸ਼ਕਤ ਬਣਾਉਂਦਾ ਹੈ। ਪਰਿਸ਼ਦ ਤੁਹਾਨੂੰ ਆਧੁਨਿਕ ਸਲਾਹ ਅਤੇ ਮਾਰਗ-ਦਰਸ਼ਨ ਬਾਰੇ ਸੂਚਿਤ ਕਰਦੀ ਰਹੇਗੀ ਤਾਂ ਕਿ ਤੁਸੀਂ ਆਪਣੇ ਪਰਿਵਾਰ, ਦੋਸਤਾਂ ਅਤੇ ਹੋਰ ਸਮੁਦਾਏ ਦੇ ਸਦੱਸਾਂ ਨੂੰ ਵਾਇਰਸ ਦੇ ਬਾਰੇ ਆਧੁਨਿਕ ਤੱਥਾਂ ਨੂੰ ਸਮਝਣ ਵਿੱਚ ਮਦਦ ਕਰ ਪਾਓ।
ਸਪਸ਼ਟ ਜਾਣਕਾਰੀ ਰੱਖਣ ਅਤੇ ਸਾਂਝੀ ਕਰਨ ਦੁਆਰਾ, ਤੁਸੀਂ, ਤੁਹਾਡੇ ਦੋਸਤ, ਪਰਿਵਾਰ ਅਤੇ ਸਮੁਦਾਏ ਸੂਚਿਤ ਵਿਕਲਪ ਚੁਣ ਸਕਦੇ ਹਨ।
ਇੱਕ COVID-19 ਹੈਲਥ ਚੈੰਪਿਯਨ ਬਣੋ
COVID-19 ਹੈਲਥ ਚੈੰਪਿਯੰਸ ਨਿਊਹੈਮ ਦੇ ਨਿਵਾਸੀ ਹਨ। ਚੈੰਪਿਯੰਸ ਸਮੁਦਾਏ ਵਿੱਚ ਕੋਈ ਵੀ ਹੋ ਸਕਦੇ ਹਨ। ਤੁਸੀਂ ਉਹ ਵਿਅਕਤੀ ਹੋ ਸਕਦੇ ਹੋ ਜਿਸ ਨੂੰ ਹਰ ਕੋਈ ਜਾਣਦਾ ਹੈ ਅਤੇ ਭਰੋਸਾ ਕਰਦਾ ਹੈ। ਤੁਸੀਂ ਕੋਈ ਅਜਿਹਾ ਵਿਅਕਤੀ ਹੋ ਸਕਦੇ ਹੋ ਜੋ ਉਸ ਕਿਸੇ ਵੀ ਤਰੀਕੇ ਨਾਲ ਮਦਦ ਕਰਨਾ ਚਾਹੁੰਦਾ ਹੈ ਜਿਵੇਂ ਕਿ ਤੁਸੀਂ ਕਰ ਪਾਓ- ਭਾਵੇਂ ਹੀ ਇਹ ਤੁਹਾਡੀ ਪਹਿਲੀ ਵਾਰ ਹੋਵੇ।
- ਤੁਸੀਂ ਇੱਕ ਚੈੰਪਿਯਨ ਬਣਨ ਲਈ ਸਾਈਨ ਅਪ ਕਰ ਸਕਦੇ ਹੋ।
- ਅਸੀਂ ਚੈੰਪਿਯੰਸ ਨੂੰ COVID-19 ਦੇ ਬਾਰੇ ਆਧੁਨਿਕ ਜਾਣਕਾਰੀ ਦਿੰਦੇ ਹਾਂ।
- ਚੈੰਪਿਯੰਸ ਇਸ ਜਾਣਕਾਰੀ ਨੂੰ ਉਨ੍ਹਾਂ ਦੇ ਸਮੁਦਾਏ ਵਿੱਚ ਕਿਸੇ ਵੀ ਵਿਅਕਤੀ ਦੇ ਨਾਲ ਸਾਂਝਾ ਕਰਦੇ ਹਨ, ਜਿਵੇਂ ਵੀ ਉਹ ਚਾਹੁੰਦੇ ਹਨ।
- ਚੈੰਪਿਯੰਸ ਸਾਨੂੰ ਦੱਸਦੇ ਹਨ ਕਿ ਕੀ ਕੰਮ ਕਰ ਰਿਹਾ ਹੈ ਅਤੇ ਕੀ ਨਹੀਂ।
ਅਸੀਂ ਸਾਰੇ ਮਿਲ ਕੇ ਇਹ ਯਕੀਨੀ ਬਣਾਉਣ ਲਈ ਆਪਣੇ ਵਲੋਂ ਸਭ ਕੁਝ ਕਰ ਸਕਦੇ ਹਾਂ ਕਿ ਨਿਊਹੈਮ ਵਿੱਚ ਹਰ ਕਿਸੇ ਕੋਲ ਸੁਰੱਖਿਅਤ ਅਤੇ ਸਿਹਤਮੰਦ ਰਹਿਣ ਲਈ ਜ਼ਰੂਰੀ ਜਾਣਕਾਰੀ ਹੈ। ਅਜਿਹਾ ਕਰਨ ਲਈ ਤੁਹਾਡੇ ਹਿੱਸੇ ਲਈ ਧੰਨਵਾਦ।
COVID-19 ਹੈਲਥ ਚੈੰਪਿਯਨ ਲਈ ਪੰਜੀਕਰਨ ਫਾਰਮ
ਸਾਡੇ COVID-19 ਹੈਲਥ ਚੈੰਪਿਯਨ ਬੈਠਕਾਂ
ਜਾਣਕਾਰੀ ਸੱਤਰ ਹਫਤਾਵਾਰ: ਬੁੱਧਵਾਰ ਰਾਤ ਦੇ 7 – 8 ਵਜੇ ਤਕ। ਲਾਗ-ਆਨ ਪ੍ਰਦਾਨ ਕੀਤਾ ਜਾਵੇਗਾ ਇੱਕ ਵਾਰ ਜਦੋਂ ਤੁਸੀਂ ਪੰਜੀਕਰਨ ਕਰ ਲੈਂਦੇ ਹੋ।
ਹੋਰ ਮਿਤੀਆਂ ਆਉਣ ਵਾਲੀਆਂ ਹਨ
ਹੋਰ ਜਾਣਨ ਜਾਂ ਫੋਨ ਦੁਆਰਾ ਰਜਿਸਟਰ ਕਰਨ ਲਈ
ਟੈਲੀਫ਼ੋਨ: 02033732777
ਈ-ਮੇਲ: [email protected]